Regional Language News From States

ਪੀ.ਐਸ.ਈ.ਬੀ ਇੰਜਨੀਅਰਜ਼ ਐਸੋਸਿਏਸ਼ਨ  ਦਾ ਜਨਰਲ ਇਜਲਾਸ

Report : Parveen Komal
9876442643

ਪੀ.ਐਸ.ਈ.ਬੀ ਇੰਜਨੀਅਰਜ਼ ਐਸੋਸਿਏਸ਼ਨ  ਦਾ ਜਨਰਲ ਇਜਲਾਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸ੍ਰੀ  ਗੁਰੂ ਤੇਗ ਬਹਾਦਰ ਹਾਲ ਵਿੱਚ ਹੋਇਆ। ਇਸ  ਇਜਲਾਸ ਵਿੱਚ ਲਗਭਗ 1200 ਨੁਮਾਇੰਦਿਆਂ ਨੇ ਭਾਗ ਲਿਆ, ਜਿਨ੍ਹਾਂ ਵਿੱਚ ਸਹਾਇਕ ਇੰਜਨੀਅਰ ਤੋਂ ਲੈ ਕੇ ਇੰਜਨੀਅਰ ਇਨ ਚੀਫ ਤਕ ਦੇ ਅਫਸਰ ਸ਼ਾਮਲ  ਸਨ। ਇਸ ਮੌਕੇ ਤੇ ਕੈਬਿਨੇਟ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਜੀ, ਪਰਿਵਾਰ ਭਲਾਈ, ਖੋਜ ਤੇ ਡਾਕਟਰੀ ਸਿੱਖਿਆ ਮੁੱਖ ਮਹਿਮਾਨ ਸਨ। ਅਤੇ ਕੈਬਿਨੇਟ ਮੰਤਰੀ ਸ੍ਰੀ  ਬਲਬੀਰ ਸਿੰਘ ਸਿੱਧੂ ਜੀ ਪਸ਼ੂ  ਅਤੇ ਡੇਅਰੀ ਡਵੈਲਪਮੈਂਟ ਮੰਤਰੀ ਸਨਮਾਨਤ ਮਹਿਮਾਨ ਵੱਜੋਂ ਸ਼ਾਮਲ ਹੋਏ। ਸਮਾਗਮ ਵਿੱਚ ਸ੍ਰੀ ਏ. ਵੇਨੂ ਪ੍ਰਸਾਦ ਮੁੱਖ ਸਕੱਤਰ/ਪਾਵਰ ਅਤੇ ਇੰਜ. ਬਲਦੇਵ ਸਿੰਘ ਸਰਾਂ ਸੀ.ਐਮ.ਡੀ./ ਪੀ.ਐਸ.ਪੀ.ਸੀ.ਐਲ. ਨੇ ਵੀ ਸ਼ਿਰਕਤ ਕੀਤੀ। ਇਸ ਇਜਲਾਸ ਵਿੱਚ ਇੰਜ. ਪਦਮਜੀਤ ਸਿੰਘ, ਮੁੱਖ ਸਰਪ੍ਰਸਤ, ਆਲ ਇੰਡੀਆ ਪਾਵਰ ਇੰਜਨੀਅਰਜ਼ ਫੈਡਰੇਸ਼ਨ , ਇੰਜ. ਸ਼ੈਲੇਂਦਰ  ਦੁਬੇ, ਪ੍ਰਧਾਨ ਆਲ ਇੰਡੀਆ ਪਾਵਰ ਇੰਜਨੀਅਰਜ਼ ਫੈਡਰੇਸ਼ਨ  ਅਤੇ ਉੱਤਰੀ ਭਾਰਤ ਦੇ ਰਾਜ ਹਰਿਆਣਾ, ਦਿੱਲੀ, ਜੰਮੂ ਤੇ ਕ੍ਵਮੀਰ, ਉਤਰਾਂਚਲ  ਅਤੇ ਉਤਰ ਪ੍ਰਦੇਸ਼ ਦੇ ਨਾਮੀ ਇੰਜਨੀਅਰ ਵੀ ਸ਼ਾਮਲ ਹੋਏ।

ਇਸ ਮੌਕੇ ਇੰਜ. ਸੰਜੀਵ ਸੂਦ, ਪ੍ਰਧਾਨ ਪੀ.ਐਸ.ਈ.ਬੀ. ਇੰਜਨੀਅਰਜ਼ ਫੈਡਰੇਸ਼ਨ  ਨੇ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਦੇ ਬੀਤੇ 18 ਮਹੀਨਿਆਂ ਵਿੱਚ ਪੀ.ਐਸ.ਪੀ.ਸੀ.ਐਲ. ਅਤੇ ਪੀ.ਐਸ.ਟੀ.ਸੀ.ਐਲ. ਦੀਆਂ ਅਹਿਮ ਪ੍ਰਾਪਤੀਆਂ ਦਾ ਜਿਕਰ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸਮੇਂ ਦੌਰਾਨ ਸਭ ਤੋਂ ਅਹਿਮ ਪ੍ਰਾਪਤੀ ਸ਼ਾਹਪੁਰ ਕੰਡੀ ਪ੍ਰਾਜੈਕਟ ਦੀ ਰੁਕੀ ਹੋਈ ਉਸਾਰੀ ਨੂੰ ਮੁੜ ਸ਼ੁਰੂ ਕਰਨਾ ਹੈ। ਇਸ ਪ੍ਰਾਜੈਕਟ ਦੇ ਮੁਕੰਮਲ  ਹੋਣ ਨਾਲ ਪੰਜਾਬ ਨੂੰ 800 ਕਰੋੜ ਰੁਪਏ ਦਾ ਸਾਲਾਨਾ ਸਿੱਧਾ ਲਾਭ ਹੋਵੇਗਾ। ਇਨ੍ਹਾਂ 18 ਮਹੀਨਿਆਂ ਵਿੱਚ ਦੂਜੀ ਅਹਿਮ ਪ੍ਰਾਪਤੀ ਪੱਛਵਾੜਾ ਕੋਲੇ ਦੀ  ਖਦਾਨ ਦਾ ਦੁਬਾਰਾ ਚਾਲੂ ਹੋਣਾ ਹੈ, ਜਿਸ ਕਰਕੇ ਪੀ.ਐਸ.ਪੀ.ਸੀ.ਐਲ. ਨੂੰ ਸਾਲਾਨਾ 600 ਕਰੋੜ ਰੁਪਏ ਦਾ ਲਾਭ ਹੋਵੇਗਾ। ਉਨਾਂ ਜਿਕਰ ਕੀਤਾ ਕਿ ਪੀ.ਐਸ.ਪੀ.ਸੀ.ਐਲ. ਨੇ ਪਿਛਲੇ ਸਾਲ 445 ਕਰੋੜ ਦੀ ਬਿਜਲੀ ਦੀ ਵਿਕਰੀ ਕੀਤੀ, ਇਸ ਸਾਲ 976 ਕਰੋੜ ਰੁਪਏ ਦੀ ਬਿਜਲੀ ਦੀ ਵਿਕਰੀ ਕੀਤੀ  ਗਈ ਹੈ। ਇਨ੍ਹਾਂ ਪ੍ਰਾਪਤੀਆਂ ਦਾ ਜਿਕਰ ਕਰਨ ਦੇ ਨਾਲ ਹੀ ਨਾਲ ਇੰਜ.ਸੰਜੀਵ ਸੂਦ ਨੇ ਪੰਜਾਬ ਸਰਕਾਰ ਅਤੇ ਦੋਹਾਂ ਕਾਰਪੋਰੇਸ਼ਨ ਨੂੰ ਪਾਵਰ ਸੈਕਟਰ ਨੂੰ ਦਰਪੇਸ਼ ਚੁਣੌਤੀਆਂ ਬਾਰੇ ਵੀ ਆਗਾਹ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜੋ ਬਿਜਲੀ ਕਾਨੂੰਨ 2003 ਵਿੱਚ ਜੋ ਤਰਮੀਮਾਂ ਕਰ ਰਹੀ ਹੈ, ਉਹ ਦੇਸ਼ ਦੇ ਸੰਘੀ ਢਾਂਚੇ ਤੇ ਸਿੱਧਾ ਹਮਲਾ ਹੈ। ਇਸ ਲਈ ਮਾਣਯੋਗ ਸ੍ਰੀ  ਬ੍ਰਹਮ ਮਹਿੰਦਰਾ ਜੀ ਅਤੇ ਮੁਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਉਸ ਨੂੰ ਰੋਕਣ ਲਈ ਆਪਣਾ ਅਸਰ ਰਸੂਖ ਵਰਤਣ ਅਤੇ ਇਸ ਕਨੂੰਨ ਦਾ ਵਿਰੋਧ ਕਰਨ ਦੀ ਵੀ ਤਾਕੀਦ ਕੀਤੀ।  ਇੰਜ. ਸੰਜੀਵ ਸੂਦ ਨੇ ਸ੍ਰੀ  ਬ੍ਰਹਮ ਮਹਿੰਦਰਾ ਜੀ ਨੂੰ ਇਹ ਵੀ ਬੇਨਤੀ ਕੀਤੀ ਕਿ ਜੇਕਰ ਪੰਜਾਬ ਸਰਕਾਰ ਸਮੇਂ ਸਿਰ ਸਬਸਿਡੀ ਦੀ ਰਕਮ ਅਦਾ ਕਰ ਦੇਵੇ ਤਾਂ ਪੀ.ਐਸ.ਪੀ.ਸੀ.ਐਲ. ਕਈ ਉਲਝਣਾਂ ਜਿਵੇਂ ਕਿ ਕਰਜਾ ਵਧਣ ਕਰਕੇ ਬਿਜਲੀ ਦਰਾਂ ਵਿੱਚ ਵਾਧਾ, ਕਰਜਿਆਂ ਦੀ ਗ੍ਰਾਂਟਾਂ ਵਿੱਚ ਨਾ ਬਦਲਨਾ ਆਦਿ ਤੋਂ ਬਚਿਆ ਜਾ ਸਕਦਾ ਹੈ। ਇਹ ਵੀ ਕਿਹਾ ਕਿ ਰਾਜ ਦੇ ਕਈ ਹਲਕਿਆਂ ਵਿੱਚ ਬਿਜਲੀ ਵੰਡ ਲੌਸਿਜ਼ ਬਹੁਤ ਜਿਆਦਾ ਹਨ, ਉਥੇ ਸਰਕਾਰ ਨੂੰ ਦਖਲ ਦੇ ਕੇ ਘਟਾਉਣੇ ਚਾਹੀਦੇ ਹਨ।

ਪੀ.ਐਸ.ਈ.ਬੀ. ਇੰਜਨੀਅਰਜ਼ ਐਸੋਸਿਏਸ਼ਨ  ਨੇ ਦੱਸਿਆ ਕਿ ਨਵੇਂ ਭਰਤੀ ਹੋਏ ਸਹਾਇਕ ਇੰਜਨੀਅਰਾਂ ਨੂੰ ਸ਼ੁਰੂਆਤੀ ਘੱਟ ਸਕੇਲ ਦੇਣਾ ਬਹੁਤ ਬੇਇੰਸਾਫੀ  ਹੈ ਅਤੇ ਬੇਨਤੀ ਕੀਤੀ ਕਿ ਸ੍ਰੀ  ਬ੍ਰਹਮ ਮਹਿੰਦਰਾ ਜੀ ਸਾਰੇ ਸਹਾਇਕ ਇੰਜਨੀਅਰਾਂ ਨੂੰ ਇੱਕਸਾਰ ਸਕੇਲ ਦੇਣ ਦਾ ਐਲਾਨ ਕਰ ਕੇ ਨਿਆ ਕਰਨ। ਪੀ.ਐਸ.ਈ.ਬੀ. ਇੰਜਨੀਅਰਜ਼ ਐਸੋਸਿਏਸ਼ਨ  ਨੇ ਮੰਗ ਕੀਤੀ ਕਿ ਰਾਜ ਸਰਕਾਰ ਨਵੇਂ ਭਰਤੀ ਕੀਤੇ ਇੰਜਨੀਅਰਾਂ ਨੂੰ ਰੈਗੁਲਰ ਸਕੇਲ ਦੇਣ ਦੀ ਕਾਰਪੋਰੇਸ਼ਨ ਨੂੰ ਇਜਾਜਤ ਦੇਵੇ।

ਇਸ  ਇਜਲਾਸ ਨੂੰ ਸੰਬੋਧਨ ਕਰਦਿਆਂ ਸ੍ਰੀ  ਬ੍ਰਹਮ ਮਹਿੰਦਰਾ ਜੀ ਨੇ ਕਿਹਾ ਕਿ ਇੰਜਨੀਅਰਾਂ ਦਾ ਰਾਜ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਵਿੱਚ ਬਹੁਤ ਮਹੱਤਵਪੂਰਣ ਰੋਲ ਹੁੰਦਾ ਹੈ। ਉਨ੍ਹਾਂ ਨੇ ਰਾਜ ਦੇ ਸਾਰੇ ਖਪਤਕਾਰਾਂ ਖਾਸ ਕਰਕੇ ਇੰਡਸਟਰੀ ਨੂੰ ਬਿਜਲੀ ਸਸਤੀਆਂ ਦਰਾਂ ਤੇ ਮੁੱਹਈਆਂ ਕਰਵਾਉਣ ਤੇ  ਪੀ.ਐਸ.ਪੀ.ਸੀ.ਐਲ. ਅਤੇ ਪੀ.ਐਸ.ਟੀ.ਸੀ.ਐਲ. ਦੇ ਇੰਜਨੀਅਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਬਿਜਲੀ ਐਕਟ 2003 ਵਿੱਚ ਸ਼ੋਧਾਂ  ਕਰਨ ਲਈ ਜੋ ਬਿਲ ਲਿਆਂਉਂਦਾ ਜਾ ਰਿਹਾ ਹੈ ਉਹ ਦੇਸ਼ ਦੇ ਫੈਡਰਲ ਢਾਂਚੇ ਤੇ ਸਿੱਧਾ ਹਮਲਾ ਹੈ।

ਸ੍ਰੀ ਏ. ਵੇਨੂ ਪ੍ਰਸਾਦ ਆਈ.ਏ.ਐਸ. ਪ੍ਰਿੰਸੀਪਲ ਸਕੱਤਰ/ ਪਾਵਰ ਨੇ ਭਰੋਸਾ ਦਵਾਇਆ ਕਿ ਉਹ ਇੰਜਨੀਅਰਾਂ ਦੀਆਂ ਜਾਇਜ ਮੰਗਾਂ ਜਿਵੇਂ ਕਿ ਸਹਾਇਕ ਇੰਜਨੀਅਰਾਂ ਨੂੰ 18030 ਰੁਪਏ ਦਾ ਤਨਖਾਹ ਸਕੇਲ ਆਦਿ ਦੇ ਮੁੱਦੇ ਪਹਿਲ ਦੇ ਅਧਾਰ ਤੇ ਪੰਜਾਬ ਸਰਕਾਰ ਤੋਂ ਹੱਲ ਕਰਵਾਉਣਗੇ।

ਇੰਜ. ਬਲਦੇਵ ਸਿੰਘ ਸਰਾਂ ਸੀ.ਐਮ.ਡੀ./ਪੀ.ਐਸ.ਪੀ.ਸੀ.ਐਲ. ਨੇ ਇਸ ਮੌਕੇ ਇੰਜਨੀਅਰਾਂ ਨੂੰ ਵਧਾਈ ਦਿੰਦੇ ਹੋਏ ਰਾਜ ਦੇ ਖਪਤਕਾਰਾਂ ਨੂੰ ਸਸਤੀਆਂ ਦਰਾਂ ਤੇ ਬਿਜਲੀ ਮੁਹੱਈਆ ਕਰਵਾਉਣ ਲਈ ਤਨਦੇਹੀ ਅਤੇ ਸ਼ਿੱਦਤ  ਨਾਲ ਕੰਮ ਕਰਨ ਲਈ ਕਿਹਾ।

ਇੰਜ. ਸ਼ੈਲੇਂਦਰ ਦੁਬੇ ਜੀ ਨੇ ਕੇਂਦਰ ਸਰਕਾਰ ਦੁਆਰਾ ਬਿਜਲੀ ਐਕਟ 2003 ਵਿੱਚ ਤਜਵੀਜ ਕੀਤੀਆਂ ਗਈਆਂ ਸ਼ੋਧਾਂ  ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ।

ਸ੍ਰ. ਬਲਬੀਰ ਸਿੰਘ ਸਿੱਧੂ ਪਸ਼ੂ ਪਾਲੰਨ  ਅਤੇ ਡੇਅਰੀ ਡਵੈਲਪਮੈਂਟ ਮੰਤਰੀ ਨੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬਿਜਲੀ ਇੰਜਨੀਅਰ ਬਹੁਤ ਹੀ ਔਖੇ ਹਾਲਾਤਾਂ ਵਿੱਚ ਕੰਮ ਕਰਕੇ ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਚਾਲੂ ਰੱਖ ਰਹੇ ਹਨ। ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ।

 

General Meeting   of PSEB   Engineers’ Association

 -Huge Gathering at PU Patiala-

pseb8

Report : Abhinav Sharma
Bureau Chief

General Body Meeting of PSEB Engineers’ Association was held on 29-11-2018 at Shri Guru Teg Bahadur Hall at Punjabi University Patiala. About 1200 delegates from whole of Punjab, comprising of Assistance Engineers to Engineer-in-Chief participated in this meeting.  Hon’ble Brahm Mohindra Minister of Health & Family Welfare, Research & Medical Education was the Chief Guest.

pseb3Balbir Singh Sidhu Minister of Animal Husbandry, Dairy Development and Labour was Guest of Honour on this occasion. Sh. A. Venu Prasad, IAS, Principal Secretary/Power-cum CMD/PSTCL and S. Baldev Singh Sran CMD/PSPCL were also present. Er. Padamjit Singh Chief Patron/ All India Power Engineers’ Federation and Sh. Shailendra Dubey, Chairman/ All India Power Engineers’ Federation along with prominent Engineers from Northern States of Haryana, Delhi, J&K, Uttaranchal and Uttar Pradesh also participated.

pseb stand

Er. Sanjeev Sood, President/PSEB Engineers’ Association in his Presidential Address highlighted the achievements made by the two companies named PSPCL and  PSTCL during the last 18 months under the able guidance of Punjab Govt.  It was brought out that one of the major milestone achieved during this period is to restart the held-up construction activities of Shahpur Kandi Hydel Project.  Punjab is expected to get a direct benefit of Rs.850 crore annually with the commissioning of this project. Another milestone is the re-operationalisation of Pachhwara Coal Mine which will translate into a saving of Rs.600 Crore annually on coal expenditure to PSPCL.  It was further highlighted that PSPCL was able to sell power outside of the State of Punjab to the tune of Rs.445 crore last year and Rs.976 crore this year.

pandvEr. Sanjeev Sood while highlighting the achievements cautioned the Punjab Govt. and PSPCL/ PSTCL regarding the challenges faced by Punjab Power Sector and requested Hon’ble CM to intervene and register its strong protest to Centre Govt. regarding proposed amendments in the Electricity Act 2003 which are direct attack on federal structure of the country. It was also requested that subsidy to PSPCL shall be paid at time in advance otherwise there will be multiple implications like rise in tariff due to higher loans, non-conversion of loan into grants etc.  It was also highlighted that some area of the State has higher distribution losses and sought intervention from State Govt. in this regard.

pseb1PSEB Engineers’ Association submitted that grant of lower start to newly recruited Assistant Engineers is a great injustice to the engineers and requested Hon’ble Brahm Mohindra to undo this grave injustice by announcing the same start to all the Assistant Engineers. Association also demanded that State Govt. should allow the power companies to allow regular pay scales to new recruits.

PSEB2Hon’ble Brahm Mohindra while addressing the gathering stated that Engineers play a vital role in improving the economy of the State.  He congratulated the Engineers of PSPCL and PSTCL in their effort to provide quality and uninterrupted power to all the categories of consumers especially industrial sector at competitive rates by adopting prudent policies. He said that the Central Government, by bringing in Amendment in the Electricity Act 2003, the federal structure will be hit.  He reiterated power is a main commodity which plays a major role in improving the living standard of a common man.

Sh. A. Venu Prasad IAS Principal Secretary/ Power while congratulating the President, PSEB Engineers’ Association for organizing a successful General Body Meeting 2018 assured to resolve the long pending genuine demand of pay scale of Rs. 18030/- to the Assistant Engineers recruited after 2010 with the State Government and other issues raised by the Association.  He also apprised of the efforts made by the Chief Minister Punjab to revive the Shahpur Kandi Project by taking up the matter with J&K Govt.

pseb9Er. Baldev Singh Sran, CMD/PSPCL exhorted the Engineers to put in their best efforts to provide power to the consumers of the State efficiently and at affordable price.  He also thanked the Punjab Govt. for re-starting the work Shahpur Kandi Project as well as re-operationalisation of the Pachhwara Coal Mine allotted to the State of Punjab by Central Govt.

Er. Shailender Dubey strongly condemned the amendments proposed by Central Government in Electricity Act 2003.

S. Balbir Singh Sidhu Minister of Animal Husbandry, Dairy Development and Labour said that Power Engineers of the State are working in very difficult environment.  Punjab Government will resolve their demands on priority

जनवरी से पेपरलेस होंगे बी एस एन एल के बिल 

श्री रोहित शर्मा जी एम् बी एस एन एल
Report : Parveen Komal
9876442643

पटियाला: प्रिंसिपल जनरल मैनेजर बीएसएनएल श्री। रोहित शर्मा ने मीडिया को जानकारी देते ही बताया कि जनवरी-2019 से बीएसएनएल के टेलीफोन बिल पटियाला में पेपरलेस होंगे । रोपर एसएसए ने इसे सितंबर 18 में किया है और होशियारपुर एसएसए ने नवंबर 18 में किया है, बीएसएनएल को ग्राहक से बहुत उत्साहजनक प्रतिक्रिया मिली है, इसलिए पंजाब सर्कल ने शेष एसएसए में दिसंबर-2018 तक लागू करने का फैसला किया है।पटियाला एसएसए (पटियाला, फतेहगढ़ साहिब और मोहाली क्षेत्रों समेत) के ग्राहक को बीएसएनएल बिल (लैंडलाइन , ब्रॉडबैंड , FTTH  , लीज्ड  सर्किट्स , वाईमैक्स  तथा  मोबाइल पोस्टपेड) दिसंबर 2018 के बाद केवल पंजीकृत मेल आईडी तथा पंजीकृत मोबाइल नंबर पर एसएमएस मिलेगा। इसके लिए, सही मेल आईडी तथा मोबाइल नंबर पंजीकृत हो सकते हैं जिन्होंने पहले नहीं किया है.इसके लिए ग्राहकगो ग्रीनचुन सकता है औरगो ग्रीनजनादेश फॉर्म भरकर 10 / – छूट प्राप्त करेगा और उसे ईमेल आईडी TRAPATIALA@GMAIL.COM पर भी ईमेल भेज सकता हैं , उपभोगतागो ग्रीनसहमति पत्र नजदीकी उपभोगता सेवा केंदर पर सबमिट कर सकते हैं या 53334/9478053334 पर  एसएमएस भेज सकते हैं किसी अन्य जानकारी  के लिए लेखा अधिकारी श्रीमती संतोष शर्मा से 0175-2302772, 2219243 पर सम्पर्क किया जा सकता है  ।आइटमकृत बिल www.selfcare.bsnl.co.in, www.portal2.bsnl.in से डाउनलोड किए जा सकते हैं। ऑनलाइन भुगतान सुविधा www.bsnl.co.in, www.portal.bsnl.in पर उपलब्ध है, इसके अलावा बीएसएनएल कैश काउंटर, डाकघर और इलेक्ट्रॉनिक्स चैनल जैसे पेटीएम, फ़ोनपे आदि में उपलब्ध अन्य विकल्प के अलावा सुविधा के लिए उपलब्ध है।

 

ਨਾਭਾ ਬੈਂਕ ਡਕੈਤੀ ਦੇ ਮੁਜਰਮਾਂ ਵੱਲੋਂ ਕਈ ਹੋਰ ਅਹਿਮ ਖੁਲਾਸੇ

ਪਿਛਲੇ 12 ਸਾਲ ਤੋਂ ਲੁਟੇਰੇ ਸੰਗਰੂਰ ਅਤੇ ਪਟਿਆਲਾ ਵਿੱਚ 14 ਵਾਰਦਾਤਾਂ ਨੂੰ ਦੇ ਚੁੱਕੇ ਹਨ ਅੰਜਾਮ – ਐਸ.ਐਸ.ਪੀ.

-ਛੇ ਕਤਲ ਅਤੇ ਸੱਤ ਲੋਕਾਂ ਨੂੰ ਗੰਭੀਰ ਜਖ਼ਮੀ ਕਰਨ ਦੇ ਮਾਮਲੇ ਹੋਏ ਹੱਲ

– ਕਈ ਹੋਰ ਹਥਿਆਰ ਵੀ ਬਰਾਮਦ

ਦੋਸ਼ੀ ਤਿੰਨ ਹੋਰ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਸਨ : ਐਸ.ਐਸ.ਪੀ.ਮਨਦੀਪ ਸਿੰਘ ਸਿਧੂ 

Report: Gurmit Singh Tung
ਪਟਿਆਲਾ ਪੁਲਿਸ ਵੱਲੋਂ ਮਿਤੀ 14 ਨਵੰਬਰ ਨੂੰ ਨਾਭਾ ਵਿਖੇ ਹੋਈ 50 ਲੱਖ ਦੀ ਬੈਂਕ ਡਕੈਤੀ ਅਤੇ ਸੁਰੱਖਿਆ ਗਾਰਡ ਦੀ ਗੋਲੀ ਮਾਰ ਕੇ ਕਤਲ ਦੀ ਵਾਰਦਾਤ ਨੂੰ ਕੁਝ ਹੀ ਘੰਟਿਆਂ ਵਿੱਚ ਹੱਲ ਕਰ ਲਿਆ ਗਿਆ ਸੀ ਅਤੇ ਫੜੇ ਗਏ ਦੋਸ਼ੀਆਂ ਦੀ ਪੁੱਛ-ਗਿੱਛ ਤੋਂ ਕਈ ਅਹਿਮ ਖੁਲਾਸੇ ਹੋਏ ਸਨ। ਜਿਸ ਵਿੱਚ ਹੋਰ ਵਾਧਾ ਹੁੰਦਿਆ ਦੋਸ਼ੀਆਂ ਵੱਲੋਂ 2006 ਤੋਂ ਹੁਣ ਤੱਕ ਕਤਲ ਅਤੇ ਡਕੈਤੀਆਂ ਦੇ ਕੁਲ 14 ਮਾਮਲਿਆਂ ਵਿੱਚ ਆਪਣੀ ਸ਼ਮੂਲੀਅਤ ਸਵੀਕਾਰ ਕੀਤੀ ਗਈ ਹੈ। ਇਸ ਬਾਰੇ ਪੁਲਿਸ ਲਾਈਨ ਪਟਿਆਲਾ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਨਾਭਾ ਬੈਂਕ ਡਕੈਤੀ ਵਿੱਚ ਫੜੇ ਗਏ ਦੋਸ਼ੀਆਂ ਵੱਲੋਂ ਹੁਣ ਤੱਕ ਲੁੱਟ ਖੋਹ ਦੀਆਂ 14 ਵਾਰਦਾਤਾਂ ਮੰਨੀਆਂ ਗਈਆਂ ਹਨ ਅਤੇ ਉਨ੍ਹਾਂ ਨੇ ਇਨ੍ਹਾਂ ਵਾਰਦਾਤਾਂ ਵਿੱਚ ਛੇ ਵਿਅਕਤੀਆਂ ਨੂੰ ਕਤਲ ਅਤੇ ਸੱਤ ਵਿਅਕਤੀਆਂ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕੀਤਾ ਹੈ ਅਤੇ ਉਨ੍ਹਾਂ ਪਾਸੋਂ ਹਥਿਆਰ ਵੀ ਬਰਾਮਦ ਹੋਏ ਹਨ। ਐਸ.ਐਸ.ਪੀ. ਨੇ ਦੱਸਿਆ ਕਿ ਇਨ੍ਹਾਂ ਦੇ ਹੋਰ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਐਸ.ਐਸ.ਪੀ ਨੇ ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਡਕੈਤੀ ਦੇ ਮੁੱਖ ਦੋਸ਼ੀ ਅਮਨਜੀਤ ਸਿੰਘ ਗੁਰੀ ਤੇ ਜਗਦੇਵ ਸਿੰਘ ਤਾਰੀ ਪਾਸੋਂ ਡੂੰਘਾਈ ਨਾਲ ਤਫ਼ਤੀਸ਼ ਕਰਨ ਲਈ ਐਸ.ਪੀ. ਇੰਨਵੈਸਟੀਗੇਸ਼ਨ ਸ. ਮਨਜੀਤ ਸਿੰਘ ਬਰਾੜ, ਡੀ.ਐਸ.ਪੀ. ਨਾਭਾ ਸ਼੍ਰੀ ਦਵਿੰਦਰ ਕੁਮਾਰ ਅੱਤਰੀ, ਡੀ.ਐਸ.ਪੀ. ਇੰਨਵੈਸਟੀਗੇਸ਼ਨ ਸ. ਸੁਖਮਿੰਦਰ ਸਿੰਘ ਚੋਹਾਨ, ਸੀ.ਆਈ.ਏ. ਇੰਚਾਰਜ ਪਟਿਆਲਾ ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਐਸ.ਐਚ.ਓ. ਕੋਤਵਾਲੀ ਨਾਭਾ ਐਸ.ਆਈ ਗੁਰਮੀਤ ਸਿੰਘ ਦੀ ਟੀਮ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਤਫ਼ਤੀਸ਼ ਦੌਰਾਨ ਦੋਸ਼ੀਆਂ ਵੱਲੋਂ ਹੁਣ ਤੱਕ ਕਈ ਅਹਿਮ ਖੁਲਾਸੇ ਕੀਤੇ ਜਾ ਚੁੱਕੇ ਹਨ ਅਤੇ ਅਮਨਜੀਤ ਸਿੰਘ ਗੁਰੀ ਤੇ ਜਗਦੇਵ ਸਿੰਘ ਤਾਰੀ ਦੇ ਹੋਰ ਸਾਥੀਆਂ ਜੋ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਨ੍ਹਾਂ ਨਾਲ ਵਾਰਦਾਤਾਂ ਵਿਚ ਸ਼ਾਮਲ ਹਨ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਨ੍ਹਾਂ ਦੇ ਨਾਮ ਗੁਰਮੇਲ ਸਿੰਘ ਉਰਫ਼ ਬੋਲਾ ਉਰਫ਼ ਜੋਕਰ ਪੁੱਤਰ ਪ੍ਰੀਤਮ ਸਿੰਘ ਵਾਸੀ ਰਸੀਨ ਜ਼ਿਲ੍ਹਾ ਲੁਧਿਆਣਾ ਅਤੇ ਮੇਜਰ ਸਿੰਘ ਵਾਸੀ ਕਾਝਲਾ ਜ਼ਿਲ੍ਹਾ ਸੰਗਰੂਰ ਵੀ ਵਾਰਦਾਤਾਂ ਵਿੱਚ ਸਾਮਲ ਰਹੇ ਹਨ,ਜਿਸ ਤੇ ਗੁਰਮੇਲ ਸਿੰਘ ਉਰਫ਼ ਬੋਲਾ ਉਰਫ਼ ਜੋਕਰ ਨੂੰ ਮ:ਨੰ; 09/2014 ਥਾਣਾ ਕੋਤਵਾਲੀ ਨਾਭਾ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਹਨਾ ਦੇ ਪੁਰਾਣੇ ਸਾਥੀ ਮੇਜਰ ਸਿੰਘ ਪੁੱਤਰ ਨਛੱਤਰ ਸਿੰਘ ਜੱਟ ਵਾਸੀ ਕਾਝਲਾ ਥਾਣਾ ਸਦਰ ਧੂਰੀ ਜ਼ਿਲ੍ਹਾ ਸੰਗਰੂਰ ਨੂੰ ਵੀ ਲੁੱਟ ਖੋਹ ਦੇ ਦਰਜ ਮੁਕੱਦਮੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਤੋ ਬਿਨਾਂ ਇਕ ਹੋਰ ਪੁਰਾਣਾ ਸਾਥੀ ਗੁਰਮੇਲ ਸਿੰਘ ਵਾਸੀ ਘਨੋਰੀ ਜੋ ਕਿ ਪਹਿਲਾ ਹੀ ਮਲੇਰਕੋਟਰਾ ਜੇਲ ਵਿਚ ਬੰਦ ਸੀ ਨੂੰ ਪ੍ਰੋਡੈਕਸਨ ਵਰੰਟ ‘ਤੇ ਲਿਆਦਾ ਗਿਆ ਹੈ ਇਸ ਉਪਰ ਵੀ ਇਰਾਦਾ ਕਤਲ/ਲੁੱਟ ਖੋਹਾਂ ਦੇ 17 ਦੇ ਕਰੀਬ ਮੁਕੱਦਮੇ ਵੱਖ ਵੱਖ ਥਾਣਿਆ ਵਿਚ ਦਰਜ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵੱਲੋ ਕੀਤੀਆ ਵਾਰਦਾਤਾ ਵਿੱਚ ਹੁਣ ਤੱਕ ਕੁਲ 6 ਵਿਅਕਤੀ ਕਤਲ ਅਤੇ 7 ਵਿਅਕਤੀ ਗੋਲੀਆ ਲੱਗਣ ਕਾਰਨ ਜਖਮੀ ਹੋਏ ਹਨ। ਜਿਨ੍ਹਾਂ ਵਿਚੋਂ ਸਾਲ 2008 ਵਿਚ ਇਕ ਵਾਰਦਾਤ ਸਮੇ ਗੈਸ ਏਜੰਸੀ ਚੀਮਾ ਮੰਡੀ ‘ਤੇ ਇਨ੍ਹਾਂ ਵੱਲੋਂ 3 ਵਿਅਕਤੀਆਂ ਦੇ ਕਤਲ ਕਰਕੇ ਕੈਸ ਦੀ ਲੁੱਟ ਖੋਹ ਕੀਤੀ ਗਈ। ਇਹ ਦੋਸ਼ੀ ਪਿਛਲੇ ਲੰਬੇ ਸਮੇ ਤੋਂ ਵਾਰਦਾਤਾਂ ਕਰਦੇ ਆ ਰਹੇ ਹਨ। ਇਨ੍ਹਾਂ ਵੱਲੋ ਕੈਸ ਦੀ ਲੁੱਟ ਖੋਹ ਅਤੇ ਅਸਲਾ ਲੁੱਟਣ ਦੀਆ ਕੁਲ 14 ਵਾਰਦਾਤਾ ਕੀਤੀਆ ਗਈਆ ਹਨ।
ਐਸ.ਐਸ.ਪੀ. ਨੇ ਦੱਸਿਆ ਕਿ ਇਹ ਗਿਰੋਹ ਸਾਲ 2006 ਤੋਂ ਵਾਰਦਾਤਾ ਕਰਦਾ ਆ ਰਿਹਾ, ਪਹਿਲਾ ਅਮਨਜੀਤ ਸਿੰਘ ਗੁਰੀ ਆਪਣੇ ਸਾਥੀ ਗੁਰਮੇਲ ਸਿੰਘ ਉਰਫ਼ ਜੋਕਰ ਤੇ ਮੇਜਰ ਸਿੰਘ ਨਾਲ ਰੱਲਕੇ ਕਰਦੇ ਸਨ। ਸਾਲ 2011 ਤੋ ਇਨ੍ਹਾਂ ਨੇ ਆਪਣੇ ਗਿਰੋਹ ਵਿਚ ਜਗਦੇਵ ਸਿੰਘ ਨੂੰ ਸ਼ਾਮਲ ਕਰ ਲਿਆ ਸੀ। ਜਿਨ੍ਹਾਂ ਦੀ ਗ੍ਰਿਫਤਾਰੀ ਨਾਲ 12 ਸਾਲ ਪੁਰਾਣੇ ਅਣ ਸੁਲਝੇ ਕੇਸ, ਪਟਿਆਲਾ ਪੁਲਿਸ ਵੱਲੋ ਟਰੇਸ ਕੀਤੇ ਗਏ ਹਨ। ਐਸ.ਐਸ.ਪੀ. ਨੇ ਦੱਸਿਆ ਕਿ ਇਹ ਦੋਸ਼ੀ ਵਾਰਦਾਤ ਕਰਨ ਤੋਂ ਬਾਅਦ ਵਾਰਦਾਤ ਵਾਲੇ ਸਥਾਨ ‘ਤੇ ਭੇਸ ਬਦਲ ਕੇ ਦੁਬਾਰਾ ਜਾਂਦੇ ਸਨ ਤਾਂ ਕਿ ਇਨ੍ਹਾਂ ਉਪਰ ਸ਼ੱਕ ਨਾ ਜਾਵੇ। ਉਨ੍ਹਾਂ ਦੱਸਿਆ ਕਿ ਨਾਭਾ ਬੈਕ ਡਕੈਤੀ ਤੋਂ ਬਾਅਦ ਵੀ ਇਹ ਦੁਬਾਰਾ ਉਥੇ ਆਏ ਸਨ।
ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਦੋਸ਼ੀਆਂ ਪਾਸੋਂ ਹੁਣ ਤੱਕ ਇੱਕ 315 ਬੋਰ ਰਾਇਫਲ ਸਮੇਤ 25 ਰੋਦ, ਇੱਕ 12 ਬੋਰ ਰਾਇਫਲ ਸਮੇਤ 25 ਕਾਰਤੂਸ 23 ਬੋਰ, ਗਰੈਡਰ ਦੇ 2 ਬਲੈਟ ਅਤੇ ਕਾਲੇ ਰੰਗ ਦਾ ਹੈਲਮਟ ਬਰਾਂਮਦ ਹੋਇਆ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਦੋਸ਼ੀਆਂ ਨੇ ਪੁੱਛ-ਗਿੱਛ ਦੌਰਾਨ ਮੰਨਿਆ ਕਿ ਉਨ੍ਹਾਂ ਵੱਲੋਂ ਤਿੰਨ ਹੋਰ ਵਾਰਦਾਤਾਂ ਕਰਨ ਲਈ ਰੈਕੀ ਪੂਰੀ ਕਰ ਲਈ ਗਈ ਸੀ ਜਿਨ੍ਹਾਂ ਵਿੱਚ ਨਾਭਾ ਤੋਂ ਸੰਗਰੂਰ ਜਾਣ ਵਾਲੀ ਕੈਸ ਵੈਨ ਅਤੇ ਪਿੰਡ ਰੋਗਲਾਂ, ਮਹਿਲਾ ਚੌਕ ਅਤੇ ਪਿੰਡ ਮੌੜਾਂ ਜ਼ਿਲ੍ਹਾ ਸੰਗਰੂਰ ਦੀਆਂ ਸੁਸਾਇਟੀਆਂ ਦਾ ਕੈਸ ਲੁੱਟਣ ਦੀ ਰੈਕੀ ਕੀਤੀ  ਜਾ ਚੁੱਕੀ ਸੀ।

ਘਟਨਾਵਾਂ ਦਾ ਵੇਰਵਾ

1) ਸੁਸਾਇਟੀ ਕਰਮਚਾਰੀ ਪਾਸੋ ਕੈਸ ਦੀ ਲੁੱਟ  ( 2006) :-  08 ਮਈ 2006 ਨੂੰ ਨਿਰਭੈ ਸਿੰਘ ਵਾਸੀ ਕਾਝਲਾ ਸੁਸਾਇਟੀ ਦੇ ਕਰਮਚਾਰੀ ਵੱਲੋਂ ਪਿੰਡਾ ਵਿਚੋਂ ਸੁਸਾਇਟੀ ਦੀ ਕਿਸਤਾ ਦੀ ਰਕਮ ਲੈਕੇ ਆਪਣੇ ਮੋਟਰਸਾਇਕਲ ਪਰ ਜਾ ਰਿਹਾ ਸੀ ਤਾਂ ਪਿੰਡ ਕਾਝਲਾ ਪਾਸ ਉਸ ਵਿਅਕਤੀ ਦੇ ਫਾਇਰ ਮਾਰਕੇ ਉਸ ਨੂੰ ਜਖਮੀ ਕਰਕੇ 03 ਲੱਖ ਰੂਪੈ ਦੀ ਖੋਹ ਕੀਤੀ ਸੀ ।ਜਿਸ ਸਬੰਧੀ ਮੁਕੱਦਮਾ ਨੰਬਰ 87 ਮਿਤੀ 08/05/2006 ਅ/ਧ 392,34 ਹਿੰ:ਦਿੰ; 25 ਅਸਲਾ ਐਕਟ ਥਾਣਾ ਧੂਰੀ ਜਿਲਾ ਸੰਗਰੂਰ ਦਰਜ ਹੈ। ਇਸ ਵਾਰਦਾਤ ਨੂੰ ਅਮਨਜੀਤ ਸਿੰਘ ਉਰਫ ਗੁਰੀ ਪੁੱਤਰ ਗੁਰਜੰਟ ਸਿੰਘ ਵਾਸੀ ਸੀ 196 ਅਫਸਰ ਕਲੋਨੀ ਸੰਗਰੂਰ, ਗੁਰਮੇਲ ਸਿੰਘ ਉਰਫ ਜੋਕਰ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਰਸੀਨ ਥਾਣਾ ਡੇਹਲੋ ਜਿਲਾ ਲੁਧਿਆਣਾ ਦਿਹਾਤੀ ਅਤੇ ਮੇਜਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਕਾਝਲਾ ਜਿਲਾ ਸੰਗਰੂਰ ਵੱਲੋ ਕੀਤੀ ਗਈ ਸੀ।
2) ਤੀਹਰਾ ਕਤਲ ਕਾਂਡ ਅਨਾਜ ਮੰਡੀ ਚੀਮਾ ਗੈਸ ਏਜੰਸੀ (2008) :-  12 ਦਸੰਬਰ 2008 ਨੂੰ ਇਹ ਮੁੱਖ ਸਰਗਣੇ ਅਮਨਜੀਤ ਸਿੰਘ ਵੱਲੋ ਕੀਤੀ ਹੋਈ ਰੈਕੀ ਮੁਤਾਬਿਕ ਭਾਰਤ ਗੈਸ ਏਜੰਸੀ ਚੀਮਾ ਪਰ ਸਾਮ ਵਕਤ ਹਥਿਆਰਾ ਨਾਲ ਲੈਸ ਹੋਕੇ ਹਮਲਾ ਕੀਤਾ ਜਿਸ ਵਿਚ ਗੈਸ ਏਜੰਸੀ ਜਾਦੇ ਹੀ ਪਹਿਲਾ ਗੰਨਮੈਨ ਅਵਤਾਰ ਸਿੰਘ ਵਾਸੀ ਹੀਰੋ ਕਲਾ ਦੇ ਸਿਰ ਵਿਚ ਗੋਲੀ ਮਾਰੀ, ਫਿਰ ਕੈਸੀਅਰ ਸਤਨਰਾਇਣ ਵਾਸੀ ਰਾਜਸਥਾਨ ਜੋ ਕਿ ਕੈਸ ਵਾਲਾ ਬੈਗ ਲੈਕੇ ਟਰੱਕ ਵਿਚ ਬੈਠ ਗਿਆ ਜਿਹਨਾ ਨੇ ਟਰੱਕ ਵਿਚੋ ਖਿਚਕੇ ਉਸ ਦੇ ਗੋਲੀ ਮਾਰ ਦਿੱਤੀ ਅਤੇ ਇਕ ਪੇਡੂ ਗਾਹਕ ਨਾਥਾ ਸਿੰਘ ਵਾਸੀ ਸਤੋਜ ਜੋ ਕਿ ਏਜੰਸੀ ਪਰ ਖੜਾ ਸੀ ਨੂੰ ਏਜੰਸੀ ਦਾ ਕਰਮਚਾਰੀ ਸਮਝਦੇ ਹੋਏ ਉਸਦੇ ਵੀ ਗੋਲੀ ਦਿੱਤੀ  ਇਸ ਤਰਾਂ ਇਹਨਾ ਵੱਲੋ ਲੁੱਟ ਖੋਹ ਦੀ ਮਨਸਾ ਨਾਲ ਗੋਲੀਆ ਮਾਰਕੇ 3 ਕਤਲ ਕਰ ਦਿੱਤੇ ਜਿਹਨਾ ਦੀ ਮੋਕਾ ਪਰ ਹੀ ਮੋਤ ਹੋ ਗਈ। ਗੈਸ ਏਜੰਸੀ ਤੇ ਇਕੱਠਾ ਹੋਇਆ 2 ਲੱਖ ਕੈਸ ਵਾਲਾ ਅਤੇ ਗੰਨਮੈਨ ਅਵਤਾਰ ਸਿੰਘ ਦੀ ਡਬਲ ਬੈਰਲ 12 ਬੋਰ ਗੰਨ ਸਮੇਤ ਰੋਦ ਲੁੱਟਕੇ ਮੋਕਾ ਤੋ ਫਰਾਰ ਹੋ ਗਏ ਸੀ ਜੋ ਇਸ ਵਾਕਿਆ ਸਬੰਧੀ ਮੁਕੱਦਮਾ ਨੰਬਰ 239 ਮਿਤੀ 12/12/2008 ਅ/ਧ 302 ਹਿੰ:ਦਿੰ; 25 ਅਸਲਾ ਐਕਟ ਥਾਣਾ ਸਦਰ ਸੁਨਾਮ ਹੁਣ ਥਾਣਾ ਚੀਮਾ ਦਰਜ ਹੋਇਆ ਸੀ । ਇਹ ਵਾਰਦਾਤ ਵੀ ਅਮਨਜੀਤ ਸਿੰਘ ਗੁਰੀ ਅਤੇ ਗੁਰਮੇਲ ਸਿੰਘ ਉਰਫ ਜੋਕਰ ਵੱਲੋ ਬੜੀ ਹੀ ਬੇਰਹਮੀ ਨਾਲ ਅੰਜਾਮ ਦਿੱਤਾ ਗਿਆ ਸੀ।
3) ਪੁੱਡਾ ਕਲੋਨੀ ਨਾਭਾ ਵਿਖੇ ਕਤਲ  (2009) :-  08 ਮਈ 2009 ਨੂੰ ਜਿੰਦਲ ਪ੍ਰੈਡਿਗ ਲਿਮਟਿਡ ਦੁਲੱਦੀ ਗੇਟ ਨਾਭਾ ਦੇ ਕਰਮਚਾਰੀ ਨਰੇਸ ਕੁਮਾਰ ਅਤੇ ਰਾਜ ਕੁਮਾਰ ਫਰਮ ਦਾ 7 ਲੱਖ ਰੂਪੈ ਕੈਸ ਲੈਕੇ ਬੈਕ ਵਿਚ ਜਮਾ ਕਰਾਉਣ ਲਈ ਐਕਟਿਵਾ ਪੀਬੀ 34-7155 ਪਰ ਸਵਾਰ ਹੋਕੇ ਜਾ ਰਹੇ ਸੀ , ਐਕਟਿਵਾ ਨੂੰ ਰਾਜ ਕੁਮਾਰ ਚਲਾ ਰਿਹਾ ਸੀ ਤੇ ਨਰੇਸ ਕੁਮਾਰ ਪਿਛੇ ਬੈਠਾ ਸੀ ਜਦੋ ਉਹ ਪੁਡਾ ਪਲਾਟਾ ਪਾਸ ਪੁਜੇ ਤਾ ਇੰਨਾ ਵੱਲੋ ਰਾਜ ਕੁਮਾਰ ਦੇ ਆਪਣੇ ਰਿਵਾਲਵਰ ਨਾਲ  ਸਿੱਧਾ ਫਾਇਰ ਮਾਰਿਆ ਜਿਸ ਦੇ ਛਾਤੀ ਵਿਚ ਲੱਗਾ ਜਿਸ ਦੀ ਮੋਕਾ ਪਰ ਹੀ ਮੋਤ ਹੋ ਗਈ ਇਹ 7 ਲੱਖ ਰੂਪੈ ਲੁੱਟਕੇ ਫਰਾਰ ਹੋ ਗਏ ਸੀ । ਜਿਸ ਸਬੰਧੀ ਮੁਕੱਦਮਾ ਨੰਬਰ 43 ਮਿਤੀ 08/05/2009 ਅ/ਧ 302,382,34 ਹਿੰ:ਦਿੰ: 25 ਅਸਲਾ ਐਕਟ ਥਾਣਾ ਕੋਤਵਾਲੀ ਨਾਭਾ ਦਰਜ ਹੈ ਇਸ ਵਾਰਦਾਤ ਨੂੰ ਗੁਰਮੇਲ ਸਿੰਘ ਉਰਫ ਜੋਕਰ ਤੇ ਅਮਨਜੀਤ ਸਿੰਘ ਉਰਫ ਗੁਰੀ ਵੱਲੋ ਕੀਤੀ ਗਈ ਸੀ।
4) 32 ਬੋਰ ਰਿਵਾਲਵਰ ਦੀ ਖੋਹ ( 2010) :-  02 ਜੁੂਨ 2010 ਨੂੰ ਮੇਘ ਸਿੰਘ ਵਾਸੀ ਕਸਿਆਣਾ ਜਿਲਾ ਪਟਿਆਲਾ ਜਿਸ ਨੇ ਪਿੰਡ ਦੁੰਗਾ ਵਿਖੇ ਜਮੀਨ ਹੈ ਜਿਸ ਪਰ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਖੇਤ ਵਿਚ ਰਿਹਾਇਸ ਵੀ ਰੱਖੀ ਹੋਈ ਹੈ ਅਤੇ ਆਪਣੀ ਹਿਫਾਜਤ ਲਈ ਉਸ ਨੇ ਇਕ ਰਿਵਾਲਵਰ 32 ਬੋਰ ਲਾਇਸੰਸੀ ਵੀ ਲਿਆ ਹੋਇਆ ਹੈ। ਜੋ ਰੋਜਾਨਾ ਦੀ ਤਰਾ ਨੇ ਸਾਨੇ ਪੰਜਾਬ ਢਾਬਾ ਬਰਨਾਲਾ ਰੋਡ ਦੁੰਗਾ ਤੋ ਸਾਮ ਵਕਤ ਆਪਣੀ ਪ੍ਰਾਈਵੇਟ ਜਿਪਸੀ ਪਰ ਦੁੱਧ ਤੇ ਦਹੀ ਲੈਣ ਗਿਆ ਤੇ ਵਾਪਸ ਆਉਦੇ ਪਿੰਡ ਕੁੰਨਰਾ ਦੇ ਖੇਤਾ ਤੋ ਰਿਵਾਲਵਰ ਦੀ ਨੋਕ ਪਰ ਉਸ ਦਾ ਲਾਇਸੰਸੀ ਰਿਵਾਲਵਰ ਸਮੇਤ 18 ਰੋਦ ਅਤੇ 10 ਹਜਾਰ ਰੂਪੈ ਦੀ ਖੋਹ ਕੀਤੀ ਸੀ। ਜਿਸ ਸਬੰਧੀ ਡੀ.ਡੀ.ਆਰ.ਨੰਬਰ 28 ਮਿਤੀ 02/06/2010 ਥਾਣਾ ਲੋਗੋਵਾਲ ਜਿਲਾ ਸੰਗਰੂਰ ਦਰਜ ਹੈ ਇਹ ਰਿਵਾਲਵਰ ਖੋਹਣ ਦੀ ਵਾਰਦਾਤ ਵੀ ਅਮਨਜੀਤ ਸਿੰਘ ਗੁਰੀ ਤੇ ਗੁਰਮੇਲ ਸਿੰਘ ਉਰਫ ਜੋਕਰ ਵੱਲੋ ਕੀਤੀ ਗਈ ਸੀ।
5) ਟਰੈਕਟਰ ਵਾਲੇ ਪਰ ਫਾਇਰਿੰਗ  (2011) :-    17 ਮਈ 2011 ਨੂੰ ਅਮਨਜੀਤ ਸਿੰਘ ਉਰਫ ਗੁਰੀ, ਗੁਰਮੇਲ ਸਿੰਘ ਉਰਫ ਜੋਕਰ ਨੇ ਇਕ ਹੋਰ ਨਵਾ ਸਾਥੀ ਜਗਦੇਵ ਸਿੰਘ ਤਾਰੀ ਵਾਸੀ ਮੰਗਵਾਲਾ ਜਿਲਾ ਸੰਗਰੂਰ ਨੂੰ ਵੀ ਸਾਮਲ ਕਰ ਲਿਆ ਸੀ। ਹਥਿਆਰਾ ਨਾਲ ਲੈਸ ਹੋਕੇ ਅਸਟੀਮ ਕਾਰ ਵਿਚ ਸਵਾਰ ਹੋਕੇ ਕੋਈ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਭਵਾਨੀਗੜ੍ਹ, ਸਮਾਣਾ ਅਤੇ ਗੁਹਲਾ ਚੀਕਾ ਹਰਿਆਣਾ ਵਿਖੇ ਗਏ ਸੀ। ਜਦੋ ਇਹ ਵਾਪਸ ਸੰਗਰੂਰ ਨੂੰ ਜਾ ਰਹੇ ਸੀ ਤਾ ਜਦੋ ਇਹ ਅਸਮਾਨਪੁਰ ਪਾਸ ਪੁਜੇ ਤਾ ਗੁਰਦੀਪ ਸਿੰਘ ਲਾਡੀ ਵਾਸੀ ਸਪਰਹੇੜੀ ਥਾਣਾ ਘੱਗਾ ਜੋ ਕਿ ਟਰੈਕਟਰ ਟਰਾਲੀ ਨਾਲ ਆਪਣੇ ਖੇਤ ਵਿਚ ਮਿੱਟੀ ਪਾ ਰਿਹਾ ਸੀ ਜਦੋ ਟਰਾਲੀ ਖਾਲੀ ਕਰਕੇ ਅਸਮਾਨਪੁਰ ਖੱਡੇ ਟਰਾਲੀ ਭਰਨ ਲਈ ਜਾ ਰਿਹਾ ਸੀ ਤਾ ਪਿਛੋ ਇਹ ਅਸਟੀਮ ਕਾਰ ਆ ਰਹੇ ਸੀ ਜੋ ਇਹ ਪਿਛੇ ਕਾਰ ਵਿਚੋ ਉਸ ਨੂੰ ਗਾਲਾ ਕੱਢਣ ਲੱਗ ਪਏ ਤੇ ਟਰੈਕਟਰ ਟਰਾਲੀ ਰੋਕਣ ਲਈ ਕਹਿਣ ਲੱਗੇ ਜਿਸ ਨੇ ਟਰੈਕਟਰ ਟਰਾਲੀ ਰੋਕ ਲਿਆ ਤੇ ਇਹਨਾ ਕਾਰ ਅੱਗੇ ਲਾ ਲਈ ਤੇ ਉਸ ਦੇ ਫਾਇਰ ਮਾਰੇ ਜਿਸ ਦੇ ਖੱਬੇ ਪੱਟ ਵਿਚ ਲੱਗਾ ਹਿਹ ਸਮਾਣਾ ਸਾਇਡ ਨੂੰ ਫਰਾਰ ਹੋ ਗਏ ਸੀ ਜਿਸ ਸਬੰਧੀ ਮੁਕੱਦਮਾ ਨੰਬਰ 45 ਮਿਤੀ 17/05/2011 ਅ/ਧ 307,34 ਹਿੰ;ਦਿੰ: 25 ਅਸਲਾ ਐਕਟ ਥਾਣਾ ਘੱਗਾ ਦਰਜ ਹੈ।
6) ਕੈਸ ਵੈਨ ਪਰ ਫਾਇਰਿੰਗ (2012) :-   20 ਅਕਤੂਬਰ 2012 ਨੂੰ ਐਕਸਿਸ ਬੈਕ ਦਾ ਕੈਸ ਸਮਾਣਾ ਤੋ ਲੈਕੇ ਪਤਾੜਾ ਵਿਖੇ ਏ.ਟੀ.ਐਮ ਵਿਚ ਪਾਊਣ ਲਈ ਗੰਨਮੈਨ ਸੁਖਵਿੰਦਰ ਸਿੰਘ ਤੇ ਹੋਰ ਕਰਮਚਾਰੀਆ ਦੇ ਪਾਤੜਾ ਨੂੰ ਜਾ ਰਹੇ ਸੀ। ਜਦੋ ਕੈਸ ਵੈਨ ਬੱਸ ਅੱਡਾ ਕਕਰਾਲਾ ਤੋ ਪਿਛੇ ਸੀ ਤਾ ਅਮਨਜੀਤ ਸਿੰਘ ਗੁਰੀ ਤੇ ਜਗਦੇਵ ਸਿੰਘ ਤਾਰੀ ਨੇ ਆਪਣਾ ਕਾਲੇ ਰੰਗ ਦਾ ਮੋਟਰਸਾਇਕਲ ਬਰਾਬਰ ਲਾਕੇ ਕੈਸ ਵੈਨ ਲੁੱਟਣ ਦੀ ਨੀਯਤ ਨਾਲ ਫਾਇਰਿੰਗ ਕਰਨੀ ਸੁਰੂ ਕਰ ਦਿੱਤੀ ਜਿਸ ਤੇ ਗੰਨਮੈਨ ਸੁਖਵਿੰਦਰ ਸਿੰਘ ਖੱਬੀ ਬਾਹ ਤੇ ਸੱਜੇ ਵਿਚ ਫਾਇਰ ਲੱਗੇ ਤਾਂ ਸੁਖਵਿੰਦਰ ਸਿੰਘ ਨੇ ਆਪਣਾ ਬਚਾਓੁ ਤੇ ਕੇਸ ਬਚਾਓਣ ਖਾਤਰ ਇਹ ਵੱਲ ਫਾਇਰ ਕੀਤਾ ਤਾਂ ਇਹ ਮੋਟਰਸਾਇਕਲ ਪਰ ਪਿਛੇ ਸਮਾਣਾ ਸਾਇਡ ਨੂੰ ਫਰਾਰ ਹੋ ਗਏ ਜਿਸ ਸਬੰਧੀ ਮੁਕੱਦਮਾ ਨੰਬਰ 79 ਮਿਤੀ 20/10/2012 ਅ/ਧ 307,382,511,34 ਹਿੰ:ਦਿੰ: 25 ਅਸਲਾ ਐਕਟ ਥਾਣਾ ਘੱਗਾ ਜਿਲਾ ਪਟਿਆਲਾ ਦਰਜ ਹੈ।
7) ਸੁਸਾਇਟੀ ਕਰਮਚਾਰੀ ਪਾਸੋ ਕੈਸ ਦੀ ਲੁੱਟ (2017) : 09 ਨਵੰਬਰ 2017 ਨੂੰ ਗੁਰਪਾਲ ਸਿੰਘ ਵਾਸੀ ਪਿੰਡ ਖੇੜੀ ਜਿਲਾ ਸੰਗਰੂਰ ਜੋ ਕਿ ਬਹੁ-ਮੰਤਵੀ ਸਹਿਕਾਰੀ ਸਭਾ ਲਿਮਟਿਡ ਖੇੜੀ ਵਿਚ ਬਤੋਰ ਸੇਲਜਮੈਨ ਲੱਗਾ ਹੋਇਆ ਜੋ ਪਿੰਡਾ ਵਿਚੋ ਰਿਕਵਰੀ ਕਰਕੇ ਸੈਟਰਲ ਕੋਪਰੈਟਿਵ ਸੰਗਰੂਰ ਸਾਮ ਵਕਤ ਜਮਾ ਕਰਾਊਣ ਲਈ ਜਾ ਰਿਹਾ ਸੀ ਤਾ ਅਮਨਜੀਤ ਸਿੰਘ ਗੁਰੀ ਤੇ ਜਗਦੇਵ ਸਿੰਘ ਤਾਰੀ ਨੇ ਉਸ ਨੇ ਕਾਲੇ ਰੰਗ ਦੇ ਮੋਟਰਸਾਇਕਲ ਪਰ ਪਿਛੇ ਕਰਕੇ ਪਿੰਡ ਖੇੜੀ ਪਾਸ ਰੋਕਕੇ ਪੈਰਾ ਵਿਚ ਫਾਇਰ ਮਾਰਕੇ ਰਿਵਾਲਵਰ ਦੀ ਨੋਕ ਪਰ ਉਸ ਪਾਸੋ 1 ਲੱਖ 46 ਹਜਾਰ ਰੂਪੈ ਦੀ ਖੋਹ ਕੀਤੀ ਸੀ ਜਿਸ ਸਬੰਧੀ ਮੁਕੱਦਮਾ ਨੰਬਰ 105 ਮਿਤੀ 09/11/2017 ਅ/ਧ 382,34 ਹਿੰ:ਦਿੰ: 25 ਅਸਲਾ ਐਕਟ ਥਾਣਾ ਸਦਰ ਸੁਨਾਮ ਜਿਲਾ ਸੰਗਰੂਰ ਦਰਜ ਹੈ।
8) ਇੰਡੀਅਨ ਆਇਲ ਗਾਰਡ ਪਾਸੋ ਰਾਇਫਲ ਦੀ ਖੋਹ (2018) :         23 ਫਰਵਰੀ 2018 ਨੂੰ ਬੀਰਬਲ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਕੁਲਾਰ ਖੁਰਦ ਥਾਣਾ ਸਦਰ ਸੁਨਾਮ ਜੋ ਕਿ ਇੰਡੀਅਨ ਆਇਲ ਪਾਇਪ ਲਾਇਨ ਸੰਗਰੂਰ ਵਿਚ ਸਕਿਉਰਟੀ ਗਾਰਡ ਲੱਗਾ ਹੋਇਆ ਹੈ ਜਦੋ ਉਹ ਡਿਉਟੀ ਖਤਮ ਕਰਕੇ ਰਾਤ ਸਮੇ ਸੰਗਰੂਰ ਨੂੰ ਜਾ ਰਿਹਾ ਸੀ ਜਦੋ ਪਿੰਡ ਕੁਲਾਰ ਪਾਸ ਪੁਜਾ ਤਾ ਅਮਨਜੀਤ ਸਿੰਘ ਉਰਫ ਗੁਰੀ ਤੇ ਜਗਦੇਵ ਸਿੰਘ ਉਰਫ ਤਾਰੀ ਨੇ ਟਾਰਚ ਅੱਖਾ ਵਿਚ ਮਾਰਕੇ ਰੋਕ ਕਿ ਮਾਰ ਦੇਣ ਦੀ ਨੀਯਤ ਨਾਲ 3 ਫਾਇਰ ਮਾਰੇ ਜਿਸ ਦੇ ਪੇਟ ਵਿਚ ਲੱਗਣ ਕਰਕੇ ਜਖਮੀ ਹੋ ਗਿਆ ਇਹ ਉਸ ਦੀ ਲਾਇਸੰਸੀ ਰਾਇਫਲ 12 ਬੋਰ ਡਬਲ ਬੈਰਲ ਸਮੇਤ 10 ਰੋਦ ਖੋਹਕੇ ਆਪਣੇ ਪਲਸਰ ਪਰ ਸਵਾਰ ਹੋ ਗਏ ਸੀ। ਜਿਸ ਸਬੰਧੀ ਮੁਕੱਦਮਾ ਨੰਬਰ 27 ਮਿਤੀ 23/02/2018 ਅ/ਧ 307,379 ਬੀ.ਹਿੰ:ਦਿੰ: 25 ਅਸਲਾ ਐਕਟ ਥਾਣਾ ਸਦਰ ਸੁਨਾਮ ਦਰਜ ਹੈ।ਇਹ ਰਾਇਫਲ 12 ਬੋਰ ਵੀ ਬਰਾਮਦ ਹੋ ਚੁੱਕੀ ਹੈ
ਤਰੀਕਾ ਵਾਰਦਾਤ: –  ਜਦੋ ਵੀ ਇਹਨਾ ਵੱਲੋ ਕੋਈ ਵਾਰਦਾਤ ਨੂੰ ਅੰਜਾਮ ਦੇਣਾ ਹੁੰਦਾ ਸੀ ਤਾਂ ਇਹ ਉਸ ਜਗਾ ਦਾ ਰੈਕੀ ਕਰਦੇ ਸਨ, ਫਿਰ ਉਸ ਜਗਾ ਤੋ ਪਿੰਡਾ ਵਿਚਲੇ ਲਿੰਕ ਰੋਡਾ ਦੀ ਸਨਾਖਤ ਕਰਦੇ ਸੀ ,ਵਾਰਦਾਤ ਤੋ ਬਾਅਦ ਇਹ ਆਪਣੇ ਟਿਕਾਣੇ ਪਰ ਅਸਾਨੀ ਨਾਲ ਪਹੁੰਚ ਜਾਦੇ ਸੀ।ਜਦੋ ਇਹ ਵਾਰਦਾਤ ਕਰਦੇ ਸੀ Vital Point ਪਰ ਫਾਇਰ ਕਰਦੇ ਸੀ ਜਿਸ ਕਰਕੇ ਵਿਅਕਤੀ ਦੀ ਮੋਕਾ ਪਰ ਹੀ ਮੋਤ ਹੋ ਜਾਂਦੀ ਸੀ।ਵਾਰਦਾਤ ਸਮੇ ਇਹ 4 ਹਥਿਆਰ ਲੈਕੇ ਜਾਦੇ ਸੀ ਅਤੇ ਵਾਰਦਾਤਾਂ ਆਪਣੇ ਹੁਲੀਏ ਬਦਲ ਬਦਲਕੇ ਕਰਦੇ ਸੀ, ਕਦੇ ਪੱਗ ਬੰਨਕੇ, ਕਦੇ ਹੈਲਮੇਟ ਲੈਕੇ ,ਮਿਲਦੇ ਰੰਗੇ ਦੀਆਂ ਪੈਟ ਕਮੀਜਾ ਪਾਕੇ ,ਚਿੱਟੇ ਕੁੜਤੇ ਪਜਾਮੇ ਪਾਕੇ ਅਤੇ ਪਲਸਰ ਮੋਟਰ ਜਾ ਹੋਰ ਵਧੀਆ ਵਹੀਕਲ ਵਰਤਦੇ ਸੀ। ਸਾਲ 2006 ਤੋ ਲੈਕੇ ਸਾਲ 2011 ਤੱਕ ਅਮਨਜੀਤ ਸਿੰਘ ਗੁਰੀ, ਗੁਰਮੇਲ ਸਿੰਘ ਉਰਫ ਜੋਕਰ ਅਤੇ ਮੇਜਰ ਸਿੰਘ ਨੇ ਵਾਰਦਾਤਾਂ ਕੀਤੀਆਂ ਹਨ। ਇਸ ਤੋ ਬਾਅਦ ਸਾਲ 2011 ਤੋ ਸਾਲ 2014 ਤੱਕ ਇਹਨਾ ਨਾਲ ਜਗਦੇਵ ਸਿੰਘ ਉਰਫ ਤਾਰੀ ਵੀ ਸਾਮਲ ਹੋ ਗਿਆ  ਅਤੇ ਸਾਲ 2014 ਤੋ ਸਾਲ 2018 ਤੱਕ ਅਮਨਜੀਤ ਸਿੰਘ ਉਰਫ ਗੁਰੀ ਤੇ ਜਗਦੇਵ ਸਿੰਘ ਤਾਰੀ ਨੇ ਵਾਰਦਾਤਾਂ ਕੀਤੀਆ ਹਨ।
ਪੁਲਿਸ ਰਿਮਾਡ ਦੋਰਾਨ ਅਮਨਜੀਤ ਸਿੰਘ ਗੁਰੀ ਪਾਸੋ 1 ਰਾਇਫਲ ਲਾਇਸੰਸੀ 12 ਬੋਰ ਸਮੇਤ 25 ਰੋਦ, ਇਕ 315 ਬੋਰ ਰਾਇਫਲ ਸਮੇਤ 25 ਰੋਦ ਅਤੇ ਇਕ ਹੈਲਮੇਟ ਰੰਗ ਕਾਲਾ, 2 ਗਰੈਡਰ ਦੇ 2 ਗਰੈਡਰ ਦੇ ਕੱਟਰ ਅਤੇ ਬਿਰਾਮਦ ਹੋਏ ਹਨ। ਇਹ ਅਸਲਾ ਇਸ ਨੇ ਲੁੱਟੀ ਗਈ ਰਕਮ ਵਿਚੋਂ ਖਰੀਦ ਕੀਤੇ ਹੋਏ ਹਨ।
ਉਕਤਾਨ ਦੋਸੀ ਜੋ ਕਿ ਪੁਲਿਸ ਰਿਮਾਡ ਪਰ ਚੱਲ ਰਹੇ ਹਨ ਜਿਨਾ ਪਾਸੋ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ।ਜੋ ਇਸ ਗੈਗ ਦੀ ਗ੍ਰਿਫਤਾਰੀ ਨਾਲ ਬਹੁਤ ਅਨ-ਟਰੇਸ ਕੇਸ ਟਰੇਸ ਹੋਏ ਹਨ ।ਜਿਹਨਾ ਵਿਅਕਤੀਆਂ ਦੀ ਇਹਨਾ ਨਾਲ ਕਿਸੇ ਵੀ ਵਾਰਦਾਤ ਵਿਚ ਕੋਈ ਗਤੀਵਿਧੀ ਸਾਹਮਣੇ ਆਈ ਤਾਂ ਉਸ ਵਿਅਕਤੀ ਨੂੰ ਬਖਸਿਆ ਨਹੀ ਜਾਵੇਗਾ।
ਪੁਲਿਸ ਰਿਮਾਡ ਦੋਰਾਨ ਹੋਈ ਬਰਾਮਦਗੀ ਦੇ ਵੇਰਵੇ :-
1) ਇਕ 315 ਬੋਰ ਰਾਇਫਲ ਸਮੇਤ 25 ਰੋਦ 315 ਬੋਰ
2) ਇਕ 12 ਬੋਰ ਰਾਇਫਲ ਸਮੇਤ 25 ਕਾਰਤੂਸ 23 ਬੋਰ
3) ਗਰੈਡਰ ਦੇ 2 ਬਲੈਟ
4) ਕਾਲੇ ਰੰਗ ਦਾ ਹੈਲਮਟ
ਵੱਖ ਥਾਵਾਂ ਪਰ ਕੀਤੀਆ ਵਾਰਦਾਤਾਂ ਵਿੱਚ ਹੋਏ 06 ਕਤਲ ਅਤੇ ਫਾਇਰ ਲੱਗਣ ਕਾਰਨ 7 ਵਿਅਕਤੀ ਜਖਮੀ  ਹੋਏ
ਕਤਲ ਹੋਏ ਵਿਅਕਤੀ:
1) ਸਾਲ 2008 ਵਿਚ ਚੀਮਾ ਗੈਸ ਏਜੰਸੀ ਪਰ ਤਿੰਨ ਕਤਲ  : 1) ਗੰਨਮੈਨ ਅਵਤਾਰ ਸਿੰਘ ਵਾਸੀ
ਹੀਰੋ ਕਲਾ, 2) ਕੈਸੀਅਰ ਸਤਨਰਾਇਣ , 3) ਪੇਡੂ ਗਾਹਕ ; ਨਾਥਾ ਸਿੰਘ ਵਾਸੀ ਸਤੋਜ
2) ਸਾਲ 2009 ਵਿਚ ਪੁਡਾ ਪਲਾਟ ਨਾਭਾ ਵਿਖੇ ਕਤਲ: –     ਰਾਜ ਕੁਮਾਰ ਦਾ ਕਤਲ
3) ਸਾਲ 2014 ਵਿਚ ਅਲੋਹਰਾ ਗੇਟ ਗਾਰਡ ਦਾ ਕਤਲ: –     ਗੰਨਮੈਨ ਰਣਧੀਰ ਸਿਘ ਦਾ ਕਤਲ
4) ਸਾਲ 2018 ਵਿਚ ਅਨਾਜ ਮੰਡੀ ਨਾਭਾ ਗਾਰਡ ਦਾ ਕਤਲ:   ਗੰਨਮੈਨ ਪਰੇਮ ਸਿੰਘ ਦਾ ਕਤਲ
ਜਖਮੀ ਹੋਏ ਵਿਅਕਤੀ :
1) ਸਾਲ 2006 ਵਿਚ ਕਾਝਲਾ ਵਿਖੇ ਜਖਮੀ  : ਸੁਸਾਇਟੀ ਕਰਮਚਾਰੀ ਜਖਮੀ
2) ਸਾਲ 2011 ਵਿਚ ਅਸਮਾਨਪੁਰ ਟਰੈਕਟਰ ਚਾਲਕ ਗੁਰਦੀਪ ਸਿੰਘ ਲਾਡੀ ਦੇ ਖੱਬੇ ਪੱਟ ਤੇ ਸੱਜੇ ਹੱਥ ਵਿੱਚ ਫਾਇਰ ਲੱਗਣ ਕਾਰਨ ਜਖਮੀ
3) ਸਾਲ 2012 ਵਿਚ ਕਕਰਾਲਾ ਨੇੜੇ ਕੈਸ ਵੈਨ ਦੇ ਗੰਨਮੈਨ ਸੁਖਵਿੰਦਰ ਸਿੰਘ ਦੇ ਖੱਬੀ ਬਾਹ ਤੇ ਸੱਜ ਹੱਥ ਵਿਚ ਫਾਇਰ ਲੱਗਣ ਕਾਰਨ ਜਖਮੀ
4) ਸਾਲ 2014 ਵਿਚ ਅਲੋਹਰਾ ਗੇਟ ਨਾਭਾ ਵਿਖੇ ਅਨੁਰਾਗ ਤਿਵਾੜੀ ਕਸਟੋਡੀਅਨ ਦੇ 3-4 ਫਾਇਰ ਕੀਤੇ ਜੋ ਉਸ ਦੇ ਲੱਤਾ ਤੇ ਕੁੱਲਿਆ ਵਿੱਚ ਲੱਗਣ ਕਾਰਨ ਜਖਮੀ
5) ਸਾਲ 2018 ਵਿਚ ਡੰਪ ਗਾਰਡ ਬੀਰਬਲ ਸਿੰਘ ਦੇ ਫਾਇਰ ਲੱਗਣ ਕਾਰਨ ਜਖਮੀ
6) ਸਾਲ 2018 ਵਿਚ ਸੀ.ਐਲ.ਟਾਵਰ ਸੰਗਰੂਰ ਗੰਨਮੈਨ ਲੀਲਾ ਸਿੰਘ ਦੇ ਫਾਇਰ ਲੱਗਣ ਕਾਰਨ ਜਖਮੀ
7) ਸਾਲ 2018 ਵਿਚ ਘਾਬਦਾ ਕੈਸ ਵੈਨ ਦੇ ਗੰਨਮਤੈਨ ਸੁਖਪਾਲ ਸਿੰਘ ਦੇ ਫਾਇਰ ਲੱਗਣ ਕਾਰਨ ਜਖਮੀ
ਨੋਟ:    ਪੁੱਛਗਿੱਛ ਦੋਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਸੀਆ ਵੱਲੋ ਨਾਭਾ ਤੋ ਸੰਗਰੂਰ ਜਾਣ ਵਾਲੀ ਕੈਸ ਵੈਨ ਅਤੇ ਪਿੰਡ ਰੋਗਲਾਂ, ਮਹਿਲਾ ਚੌਕ , ਪਿੰਡ ਮੋੜਾਂ ਜਿਲਾ ਸੰਗਰੂਰ ਦੀਆਂ ਸੁਸਾਇਟੀਆ ਦਾ ਕੈਸ ਲੁੱਟਣ ਦੀ ਰੈਕੀ ਪੁਰੀ ਕਰ ਲਈ ਸੀ ਤੇ ਇਹਨਾ ਵਾਰਦਾਤਾਂ ਨੁੂੰ ਅੰਜਾਮ ਦੇਣਾ ਸੀ।

 

 


Hit Counter provided by laptop reviews